ਹਰਿਆਣਾ ਖ਼ਬਰਾਂ

ਨਸ਼ੇ ਵਿਰੁੱਧ ਸੰਘਰਸ਼ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਮਿਲੇਗਾ ਪ੍ਰੋਤਸਾਹਨ, ਲਾਪ੍ਰਵਾਹੀ ਵਰਤਣ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, ( ਜਸਟਿਸ ਨਿਊਜ਼ )

– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਸ਼ੇ ਖਿਲਾਫ ਚਲਾਏ ਜਾ ਰਹੀ ਮੁਹਿੰਮ ਨੂੰ ਹੋਰ ਵੱਧ ਪ੍ਰਭਾਵੀ ਬਨਾਉਣ ਲਈ ਸਪਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਪੁਲਿਸ ਥਾਨਾ ਖੇਤਰਾਂ ਵਿੱਚ ਨਸ਼ੇ ਦੇ ਵਿਰੁੱਧ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਜਿੱਥੇ ਲਾਪ੍ਰਵਾਹੀ ਜਾਂ ਢਿੱਲ ਵਰਤੀ ਜਾ ਰਹੀ ਹੈ, ਉੱਥੇ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕੀਤੀ ਗਈ ਕਾਰਵਾਈ ਦਾ ਪ੍ਰਭਾਵ ਸਪਸ਼ਟ ਰੂਪ ਨਾਲ ਦਿਖਣਾ ਚਾਹੀਦਾ ਹੈ ਤਾਂ ਜੋ ਹੋਰ ਕਰਮਚਾਰੀਆਂ ਨੂੰ ਵੀ ਸੰਦੇਸ਼ ਜਾਵੇ ਕਿ ਨਸ਼ੇ ਦੇ ਖਿਲਾਫ ਵਧੀਆ ਕੰਮ ਕਰਨ ਵਾਲਿਆਂ ਨੂੰ ਸਨਮਾਨ ਮਿਲੇਗਾ ਅਤੇ ਜਿੱਥੇ ਨਸ਼ਾ ਫੈਲ ਰਿਹਾ ਹੈ ਉੱਥੇ ਸਖਤ ਕਦਮ ਚੁੱਕੇ ਜਾਣਗੇ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਨਸ਼ਾ ਮੁਕਤ ਭਾਰਤ ਮੁਹਿੰਮ ਯੋਜਨਾ ਦੇ ਸਬੰਧ ਵਿੱਚ ਆਯੋਜਿਤ ਇੱਕ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਕਿ ਨਸ਼ਾ ਮੁਕਤ ਐਲਾਨ ਪਿੰਡਾਂ ਦਾ ਨਿਯਮਤ ਪੁਨਰਮੁਲਾਂਕਨ ਕੀਤਾ ਜਾਵੇ ਅਤੇ ਹੋਰ ਸੂਬਿਆਂ ਦੇ ਨਾਲ ਲਗਦੀ ਸੂਬੇ ਦੀ ਸੀਮਾ ਖੇਤਰਾਂ ਵਿੱਚ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਤਾਕਤ ਵਧਾਈ ਜਾਵੇ। ਇਸ ਦੇ ਨਾਲ ਹੀ ਮਾਹਰਾਂ ਨੂੰ ਵੀ ਟੀਮ ਵਿੱਚ ਸ਼ਾਮਿਲ ਕਰ ਨਸ਼ੇ ਦੀ ਸਪਲਾਈ ‘ਤੇ ਪ੍ਰਭਾਵੀ ਕੰਟਰੋਲ ਯਕੀਨੀ ਕੀਤਾ ਜਾਵੇਗਾ। ਉਨ੍ਹਾਂ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਨਸ਼ੇ ਦੇ ਖਿਲਾਫ ਸੰਯੁਕਤ ਮੁਹਿੰਮ ਨੂੰ ਤੇਜ ਕਰਨ, ਐਨਫੋਰਸਮੈਂਟ, ਡੀ-ਏਡਿਕਸ਼ਨ ਅਤੇ ਅਵੇਅਰਨੈਸ ਦੇ ਤਿੰਨਾਂ ਪਹਿਲੂਆਂ ‘ਤੇ ਸਨਮਾਨ ਰੁਪ ਨਾਲ ਕੰਮ ਕਰਨ ਅਤੇ ਪੰਚਾਇਤਾਂ ਨੂੰ ਸਰਗਰਮ ਭਾਗੀਦਾਰ ਬਨਾਉਣ ਦਾ ਨਿਰਦੇਸ਼ ਦਿੱਤਾ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਹੋਰ ਸਬੰਧਿਤ ਵਿਭਾਗਾਂ ਦੇ ਨਾਲ ਇੱਕ ਵਿਆਪਕ ਮੁਹਿੰਮ ਚਲਾ ਕੇ ਨਸ਼ੇ ਦੀ ਗਿਰਫਤ ਵਿੱਚ ਆਏ ਨੌਜੁਆਨਾਂ ਦੀ ਗੰਭੀਰਤਾ ਨਾਲ ਸਕ੍ਰੀਨਿੰਗ ਯਕੀਨੀ ਕਰਨ। ਇਸ ਸਬੰਧ ਵਿੱਚ ਤਹਿ ਤੱਕ ਜਾ ਕੇ ਪੂਰੀ ਜਾਂਚ-ਪੜਤਾਲ ਕੀਤੀ ਜਾਵੇ। ਇਹ ਪਤਾ ਲਗਾਇਆ ਜਾਵੇ ਕਿ ਨਸ਼ਾ ਕਿੱਥੋਂ ਅਤੇ ਕਿੰਨ੍ਹਾਂ ਸਰੋਤਾਂ ਤੋਂ ਲਿਆਇਆ ਜਾ ਰਿਹਾ ਹੈ। ਇਸ ਤਰ੍ਹਾ ਨਸ਼ੇ ਦੀ ਪੂਰੀ ਸਪਲਾਈ ਚੇਨ ਨੂੰ ਫੜ ਕੇ ਉਸ ‘ਤੇ ਪ੍ਰਭਾਵੀ ਕੰਟਰੋਲ ਸਥਾਪਿਤ ਕੀਤਾ ਜਾ ਸਕੇਗਾ। ਸਾਡਾ ਉਦੇਸ਼ ਸਿਰਫ ਨਸ਼ੇ ਨੂੰ ਰੋਕਣਾ ਨਹੀਂ ਹੈ, ਸਗੋ ਨਸ਼ੇ ਦੀ ਗਿਰਫਤ ਵਿੱਚ ਆਏ ਨੌਜੁਆਨਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਜੋੜਨਾ ਹੈ।

          ਉਨ੍ਹਾਂ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ, ਸੇਵਾ ਵਿਭਾਗ ਅਤੇ ਸਿਹਤ ਵਿਭਾਗ ਮਿਲ ਕੇ ਨਸ਼ੇ ਦੇ ਖਿਲਾਫ ਸੰਯੁਕਤ ਮੁਹਿੰਮ ਦੀ ਮੁਹਿੰਮ ਨੂੰ ਹੋਰ ਤੇਜ ਕਰਨ ਜਿਸ ਨਾਲ ਇਸ ਬੁਰਾਈ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਾਲ ਹੀ, ਸਾਰੇ ਸਬੰਧਿਤ ਵਿਭਾਗ ਨਸ਼ੇ ਦੇ ਖਿਲਾਫ ਮਜਬੂਤ ਮੁਹਿੰਮ ਵਿੱਚ ਪੰਚਾਇਤਾਂ ਦੀ ਵੀ ਸਰਗਰਮ ਭਾਗੀਦਾਰੀ ਯਕੀਨੀ ਕਰਨ। ਚੰਗਾ ਕੰਮ ਕਰਨ ਵਾਲੀ ਪੰਚਾਇਤਾਂ ਅਤੇ ਸਰਪੰਚਾਂ ਨੂੰ ਸਨਮਾਨਿਤ ਕੀਤਾ ਜਾਵੇ। ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਸੂਬੇ ਨੂੰ ਨਸ਼ਾ ਮੁਕਤ ਬਨਾਉਣ ਲਈ ਠੋਸ ਕਦਮ ਚੁੱਕਣ।

ਸਟੇਟ ਪ੍ਰਗਤੀ ਪੋਰਟਲ ‘ਤੇ 75 ਕਰੋੜ ਤੋਂ ਵੱਧ ਦੀ ਪਰਿਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਸਮੇਂ ‘ਤੇ ਪੂਰਾ ਕਰਨ ਦੇ ਦਿੱਤੇ ਨਿਰਦੇਸ਼

          ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਟੇਟ ਪ੍ਰਗਤੀ ਪੋਰਟਲ ‘ਤੇ 75 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੀ ਵੱਖ-ਵੱਖ 7 ਪਰਿਯੋਜਨਾਵਾਂ ਦੇ ਲਾਗੂ ਕਰਨ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਾਮੀ ਮੀਟਿੰਗ ਵਿੱਚ ਅਜਿਹੇ ਵਿਭਾਗਾਂ ਦੇ ਪ੍ਰਤੀਨਿਧੀਆਂ ਨੂੰ ਵੀ ਸੱਦਾ ਦਿੱਤਾ ਜਾਵੇ, ਜਿਨ੍ਹਾਂ ਦੀ ਪਰਿਯੋਜਨਾਵਾਂ ਅੰਤਰ-ਵਿਭਾਗ ਦੇ ਮੁੱਦਿਆਂ ਦੇ ਕਾਰਨ ਸਮੇਂ ‘ਤੇ ਪੂਰੀਆਂ ਨਹੀਂ ਹੋ ਪਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਮੀਟਿੰਗਾਂ ਵਿੱਚ ਸਬੰਧਿਤ ਵਿਭਾਗਾਂ ਦੀ ਮੌਜੂਦਗੀ ਨਾਲ ਇੰਨ੍ਹਾਂ ਸਮਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਸਕੇਗਾ, ਜਿਸ ਨਾਲ ਪਰਿਯੋਜਨਾਵਾਂ ਸਮੇਂ ‘ਤੇ ਪੂਰੀਆਂ ਹੋਣ ਅਤੇ ਨਾਗਰਿਕਾਂ ਨੂੰ ਉਨ੍ਹਾਂ ਦਾ ਲਾਭ ਜਲਦੀ ਮਿਲ ਸਕੇ।

          ਮੁੱਖ ਮੰਤਰੀ ਨੇ ਹਿਸਾਰ ਜਿਲ੍ਹਾ ਵਿੱਚ ਮਿਰਜਾਪੁਰ ਰੋਡ ਤੋਂ ਰਾਸ਼ਟਰੀ ਰਾਜਮਾਰਗ -9 ਨੂੰ ਰਾਸ਼ਟਰੀ ਰਾਜਮਾਰਗ-52 ਨਾਲ ਜੋੜਨ ਵਾਲੀ ਚਾਰ ਲੇਨ ਸੜਕ, ਬੁਡਲਾਡਾ-ਰਤਿਆ-ਫਤਿਹਾਬਾਦ-ਭੱਟੂ-ਭਾਵਰਾ ਸੜਕ ਨਿਰਮਾਣ, ਘੋਗਰੀਪੁਰ ਤਂ ਹਰਿਆਣਾ-ਦਿੱਲੀ ਬੋਡਰ ਤੱਕ ਦੋ ਲੇਨ ਵਾਲੀ ਰਿਲੀਫ ਰੋਡ ਦੇ ਨਿਰਮਾਣ, ਨੋਇਡਾ ਤੋਂ ਫਰੀਦਾਬਾਦ ਹੁੰਦੇ ਹੋਏ ਗੁਰੁਗ੍ਰਾਮ ਤੱਕ ਮਾਸਟਰ ਰੋਡ ਦੇ ਨਿਰਮਾਣ, ਪੱਛਮੀ ਫਰੀਦਾਬਾਦ ਤੋਂ ਪੂਰਵੀ ਫਰੀਦਾਬਾਦ ਤੱਕ ਬਿਨ੍ਹਾਂ ਰੁਕਾਵਟ ਸੰਪਰਕ ਪ੍ਰਦਾਨ ਕਰਨ ਵਾਲੀ ਦੋ ਲਿੰਕ ਸੜਕਾਂ ਦੇ ਨਿਰਮਾਣ, ਗੁਰੂਗ੍ਰਾਮ ਵਿੱਚ ਨਵੇਂ ਨਿਆਇਕ ਪਰਿਸਰ (ਟਾਵਰ ਆਫ ਜਸਟਿਸ) ਅਤੇ ਫਤਿਹਾਬਾਦ ਸੈਥਟਰ-9 ਵਿੱਚ 200 ਬਿਸਤਰਿਆਂ ਵਾਲੇ ਹਸਪਤਾਲ ਦੇ ਨਿਰਮਾਣ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਇਹ ਸਾਰੀ ਮਹਤੱਵਪੂਰਣ ਪਰਿਯੋਜਨਾਵਾਂ ਨਿਰਧਾਰਿਤ ਸਮੇਂ ਅੰਦਰ ਪੂਰੀਆਂ ਕੀਤੀਆਂ ਜਾਣ ਤਾਂ ਜੋ ਸੂਬੇ ਦੇ ਵਿਕਾਸ ਕੰਮਾਂ ਦੀ ਗਤੀ ਹੋਰ ਤੇਜ ਹੋ ਸਕਣ।

          ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਆਰੁਣ ਕੁਮਾਰ ਗੁਪਤਾ, ਵਧੀਕ ਮੁੱਖ ਸਕੱਤਰ ਗ੍ਰਹਿ ਵਿਭਾਗ ਡਾ. ਸੁਮਿਤਾ ਮਿਸ਼ਰਾ, ਵਧੀਕ ਮੁੱਖ ਸਕੱਤਰ ਵਾਤਾਵਰਣ ਵਿਭਾਗ ਵਿਨੀਤ ਗਰਗ, ਵਧੀਕ ਮੁੱਖ ਸਕੱਤਰ ਸੇਵਾ ਵਿਭਾਗ ਜੀ ਅਨੁਪਮਾ, ਵਧੀਕ ਮੁੱਖ ਸਕੱਤਰ ਉਰਜਾ ਵਿਭਾਗ ਅਪੂਰਵ ਕੁਮਾਰ ਸਿੰਘ, ਵਧੀਕ ਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਅਨੁਰਾਗ ਅਗਰਵਾਲ, ਵਧੀਕ ਪੁਲਿਸ ਡਾਇਰੈਕਟਰ ਜਨਰਲ ਸੰਜੈ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੁਦ ਸਨ।

ਕੇਂਦਰੀ ਮੰਤਰੀ ਮਨੋਹਰ ਲਾਲ ਨੇ ਦਿੱਤੀ ਛੱਠ ਪੂਜਾ ਦੀ ਵਧਾਈ, ਬੋਲੇ-ਇਹ ਪਰਵ ਸਾਰਿਆਂ ਦੇ ਜੀਵਨ ਵਿੱਚ ਉਜਾਲਾ ਲਿਆਵੇ

ਚੰਡੀਗੜ੍ਹ (ਜਸਟਿਸ ਨਿਊਜ਼  )

ਕੇਂਦਰੀ ਊਰਜਾ, ਰਿਹਾਇਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇਵਾਸਿਆਂ ਨੂੰ ਛੱਠ ਪੂਜਾ ਦੀ ਦਿੱਤੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਦਿਨ ਸੂਰਜ ਦੇਵਤਾ ਨੂੰ ਅਰਘ ਦਿੱਤਾ ਜਾਂਦਾ ਹੈ। ਸੂਰਜ ਸਾਡੇ ਜੀਵਨ ਵਿੱਚ ਇੱਕ ਰੌਸ਼ਨੀ ਦੀ ਇੱਕ ਕਿਰਨ ਹੈ ਜਿਸ ਦੀ ਅਸੀ ਪੂਜਾ ਕਰਦੇ ਹਾਂ ਅਤੇ ਇਹ ਕਾਮਨਾ ਕਰਦੇ ਹਨ ਕਿ ਇਹ ਪਵਿਤਰ ਪੂਜਾ ਸਾਰਿਆਂ ਦੇ ਜੀਵਨ ਵਿੱਚ ਉਜਾਲਾ ਲੈ ਆਵੇ।

ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਸੋਮਵਾਰ ਨੂੰ ਕਰਨਾਲ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਆਸ਼ੀਰਵਾਦ ਨਾਲ ਸੂਬੇ ਵਿੱਚ ਲਗਾਤਾਰ ਤਿੱਜੀ ਵਾਰ ਭਾਜਪਾ ਦੀ ਸਰਕਾਰ ਬਣਾਈ ਗਈ ਹੈ। ਸੂਬਾ ਸਰਕਾਰ ਲਗਾਤਾਰ ਜਨਤਾ ਦੀ ਸੁੱਖ-ਸਹੂਲਤਾਂ ਲਈ ਕੰਮ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਕਈ ਜਨ ਭਲਾਈਕਾਰੀ ਯੋਜਨਾਵਾਂ ਚਲਾਈ ਜਾ ਰਹੀਆਂ ਹਨ।

ਸਹੀ ਅਤੇ ਕਾਨੂੰਨੀ ਢੰਗ ਨਾਲ ਹੀ ਨੌਜੁਆਨ ਜਾਣ ਵਿਦੇਸ਼-ਮਨੋਹਰ ਲਾਲ

ਕੇਂਦਰੀ ਮੰਤਰੀ ਨੇ ਨੌਜੁਆਨਾਂ ਦੇ ਡੰਕੀ ਰਾਹੀਂ ਵਿਦੇਸ਼ ਜਾਣ ਦੇ ਮਾਮਲੇ ‘ਤੇ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਤਰੀਕਾ ਨੌਜੁਆਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਨੂੰ ਸਹੀ ਅਤੇ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਰਾਹੀਂ ਨੌਜੁਆਨਾਂ ਨੂੰ ਸਹੀ ਢੰਗ ਨਾਲ ਵਿਦੇਸ਼ ਵਿੱਚ ਕੰਮ ਕਰਨ ਲਈ ਭੇਜਿਆ ਜਾ ਰਿਹਾ ਹੈ।

ਕਿਸਾਨ ਮੰਡਿਆਂ ਵਿੱਚ ਝੋਨੇ ਨੂੰ ਸੁਖਾ ਕੇ ਲਿਆਉਣ-ਕੇਂਦਰੀ ਮੰਤਰੀ ਮਨੋਹਰ ਲਾਲ

ਝੋਨੇ ਦੀ ਖਰੀਦ ‘ਤੇ ਪੁੱਛੇ ਗਏ ਸੁਆਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵਾਰ ਵੱਧ ਬਰਸਾਤ ਕਾਰਨ ਝੋਨੇ ਦੀ ਫਸਲ ਗੀਲੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਝੋਨੇ ਨੂੰ ਸੁਖਾ ਕੇ ਲਿਆਉਣ ਤਾਂ ਜੋ ਝੋਨੇ ਦੀ ਖਰੀਦ ਸਹੀ ਢੰਗ ਨਾਲ ਕੀਤੀ ਜਾ ਸਕੇ।

ਐਚਸੀਐਸ ਅਧਿਕਾਰੀ ਅਰਪਿਤ ਗਹਿਲਾਵਤ ਨੂੰ ਸੌਂਪਿਆ ਵਧੀਕ ਕਾਰਜਭਰ

ਚੰਡੀਗੜ੍ਹ  (ਜਸਟਿਸ ਨਿਊਜ਼ )

ਹਰਿਆਣਾ ਸਕਰਾਰ ਨੇ ਐਚਸੀਐਸ ਅਧਿਕਾਰੀ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤਿ ਅਤੇ ਪਿਛੜੇ ਵਰਗ ਭਲਾਈ ਅਤੇ ਅੰਤਯੋਦਿਆ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ੍ਰੀ ਅਰਪਿਤ ਗਹਿਲਾਵਤ ਨੂੰ ਆਯੁਸ਼ਮਾਨ ਭਾਰਤ, ਹਰਿਆਣਾ ਸਿਹਤ ਸੁਰੱਖਿਆ ਅਥਾਰਿਟੀ ਦੇ ਸੰਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਧੀਕ ਕਾਰਜਭਾਰ ਸੌਂਪਿਆ ਹੈ।

ਭਵਿੱਖ ਵਿਭਾਗ ਲਈ ਲਿੰਕ ਅਧਿਕਾਰੀ ਨਿਯੁਕਤ

ਚੰਡੀਗੜ੍ਹ  (ਜਸਟਿਸ ਨਿਊਜ਼  )

ਹਰਿਆਣਾ ਸਰਕਾਰ ਨੇ ਭਵਿੱਖ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਦੀ ਗੈਰ-ਹਾਜ਼ਰੀ ਵਿੱਚ ਵਿਭਾਗ ਦੇ ਕਾਮਕਾਜ ਦਾ ਸੁਚਾਰੂ ਸੰਚਾਲਨ ਯਕੀਨੀ ਕਰਨ ਦੇ ਟੀਚੇ ਨਾਲ ਸਾਰਿਆਂ ਲਈ ਆਵਾਸ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਨੂੰ ਲਿੰਕ ਅਧਿਕਾਰੀ-3 ਨਿਯੁਕਤ ਕੀਤਾ ਗਿਆ ਹੈ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਜਾਰੀ ਇੱਕ ਪੱਤਰ ਅਨੁਸਾਰ ਛੁੱਟੀ, ਸਿਖਲਾਈ, ਦੌਰੇ, ਇਲੈਕਸ਼ਨ ਡਿਯੂਟੀ ਅਤੇ ਟ੍ਰਾਂਸਫ਼ਰ ਜਾਂ ਸੇਵਾਮੁਕਤੀ ਦੇ ਚਲਦੇ ਜਾਂ ਕਿਸੇ ਹੋਰ ਕਾਰਨ ਤੋਂ ਭਵਿੱਖ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਦੀ ਗੈਰ-ਹਾਜ਼ਰੀ ਵਿੱਚ ਸਾਰਿਆਂ ਲਈ ਆਵਾਸ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਉਸ ਵਿਭਾਗ ਦਾ ਕਾਮਕਾਜ ਦੇਖਣਗੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin